ਮੀਲ -ਪੱਥਰ
ਮੈਂ ਮੀਲ ਪੱਥਰ, ਹਾਂ ਮੀਲ ਪੱਥਰ
ਮੇਰੇ ਮੱਥੇ ਤੇ ਹੈਨ ਪੱਕੇ,ਇਹ ਕਾਲੇ ਬਿਰਹੋਂ ਦੇ ਚਾਰ ਅੱਖਰ !
ਮੇਰਾ ਜੀਵਨ ਕੁਝ ਇਸ ਤਰਾਂ ਹੈ
ਜਿਸ ਤਰਾਂ ਕਿ ਕਿਸੇ ਗਰਾਂ ਵਿਚ
ਥੋਹਰਾਂ ਮੱਲੇ ਉਜਾੜ ਦੈਰੇ 'ਚ -
ਰਹਿੰਦਾ ਹੋਵੇ ਮਲੰਗ ਫੱਕਰ !
ਤੇ ਜੂਠੇ ਟੁਕਾਂ ਦੀ ਆਸ ਲੈ ਕੇ
ਦਿਨ ਢਲੇ ਜੋ ਗਰਾਂ 'ਚ ਆਵੇ
ਤੇ ਬਿਨ ਬੁਲਾਇਆਂ ਹੀ ਪਰਤ ਜਾਵੇ
'ਔ-ਕੱਖ' ਕਹਿ ਕੇ ਤੇ ਮਾਰ ਚੱਕਰ !
ਮੈਂ ਮੀਲ-ਪੱਥਰ, ਹਾਂ ਮੀਲ -ਪੱਥਰ !
ਮੈਂ ਜ਼ਿੰਦਗਾਨੀ ਦੇ ਕਾਲੇ ਰਾਹ ਦੇ
ਐਸੇ ਬੇ-ਹਿੱਸ ਪੜਾ ਤੇ ਖੜਿਆਂ
ਜਿੱਥੇ ਖਾਬਾਂ ਦੇ ਨੀਲੇ ਰੁੱਖਾਂ ਚੋਂ
ਪੌਣ ਪੀਲੀ ਜਿਹੀ ਵਗ ਰਹੀ ਹੈ
ਤੇ ਦੂਰ ਦਿਲ ਦੀ ਮਾਯੂਸ ਵਾਦੀ 'ਚ
ਅੱਗ ਸਿਵਿਆਂ ਦੀ ਮੱਘ ਰਹੀ ਹੈ
ਕਦੇ ਕਦੇ ਕੋਈ ਗਮਾਂ ਦਾ ਪੰਛੀ
ਪਰਾਂ ਨੂੰ ਆਪਣੇ ਹੈ ਫੜਫੜਾਂਦਾ
ਤੇ ਉਮਰ ਮੇਰੀ ਦੇ ਪੀਲੇ ਅਰਸ਼ੋਂ
ਕੋਈ ਸਿਤਾਰਾ ਹੈ ਟੁੱਟ ਜਾਂਦਾ !
ਤੇ ਚਾਂਦੀ ਵੰਨਾਂ ਕੋਈ ਖਾਬ ਮੇਰਾ
ਸਮੇਂ ਦਾ ਹਰੀਅਲ ਹੈ ਟੁੱਕ ਜਾਂਦਾ
ਵਿਹੰਦੇ ਵਿਹੰਦੇ ਹੀ ਨੀਲੇ ਖਾਬਾਂ
ਦਾ ਸਾਰਾ ਜੰਗਲ ਹੈ ਸੁੱਕ ਜਾਂਦਾ !ਫੇਰ ਦਿਲ ਦੀ ਮਾਯੂਸ ਵਾਦੀ 'ਚ
ਤਲਖ ਘੜੀਆਂ ਦੇ ਜ਼ਰਦ ਪੱਤਰ
ਉੱਚੀ ਉੱਚੀ ਪੁਕਾਰਦੇ ਨੇ :ਮੈਂ ਮੀਲ-ਪੱਥਰ, ਹਾਂ ਮੀਲ-ਪੱਥਰ
ਉਹ ਝੂਠ ਥੋਹੜਾ ਹੀ ਮਾਰਦੇ ਨੇ
ਉਹ ਠੀਕ ਹੀ ਤਾਂ ਪੁਕਾਰਦੇ ਨੇ
ਮੈਂ ਮੀਲ-ਪੱਥਰ, ਹਾਂ ਮੀਲ-ਪੱਥਰ !
ਮੇਰੇ ਪੈਰਾਂ ਦੇ ਨਾਲ ਖਹਿੰਦੀ ਇਕ ਸੜਕ ਜਾਂਦੀ ਹੈ ਉਸ ਸ਼ਹਿਰ ਨੂਞ
ਜਿਸ ਦੇ ਹੁਸੀਨ ਮਹਿਲਾਂ 'ਚ
ਇਸ਼ਕ ਮੇਰਾ ਗੁਵਾਚਿਆ ਹੈ
ਸ਼ਹਿਰ ਜਿਸ ਨੂੰ ਕਿ ਆਸ਼ਕਾਂ ਨੇ
ਸ਼ਹਿਰ ਪਰੀਆਂ ਦਾ ਆਖਿਆ ਹੈ !
ਸ਼ਹਿਰ ਜਿਸ ਦੀ ਕਿ ਹਰ ਗਲੀ,ਹਾਏ, ਗੀਤ ਵਰਗੀ ਨੁਹਾਰ ਦੀ ਹੈ
ਸ਼ਹਿਰ ਜਿਸ ਦੇ ਹੁਸੀਨ ਪੱਟਾਂ 'ਚ
ਰਾਤ ਸ਼ਬਨਮ ਗੁਜ਼ਾਰਦੀ ਹੈ !
ਤੇ ਹੋਰ ਦੂਜੀ ਕੋਈ ਸੜਕ ਜਾਂਦੀ ਹੈ
ਮੇਰੇ ਪੈਰਾਂ ਚੋਂ ਉਸ ਸ਼ਹਿਰ ਨੂੰ
ਸ਼ਹਿਰ ਜਿਸ ਦੀ ਕਿ ਪਾਕ ਮਿੱਟੀ-
ਦਾ ਖੂਨ ਪੀ ਕੇ ਮੈਂ ਜਨਮ ਲੀਤੈ
ਸ਼ਹਿਰ ਜਿਦੀਆਂ ਕਿ ਦੁਧਨੀਆਂ ਚੋਂ
ਮਾਸੂਮੀਅਤ ਦਾ ਦੁੱਧ ਪੀਤੈ
ਸ਼ਹਿਰ ਜਿਸ ਦੇ ਬੇਰੰਗ ਚਿਹਰੇ ਤੇ,ਝੁਰੜੀਆਂ ਦੇ ਨੇ ਝਾੜ ਫੈਲੇ
ਸ਼ਹਿਰ ਜਿਸ ਦੇ ਹੁਸੀਨ ਨੈਣਾਂ ਦੇ
ਦੋਵੇਂ ਦੀਵੇ ਹੀ ਹਿੱਸ ਚੁਕੇ ਨੇ
ਸ਼ਹਿਰ ਜਿਸ ਦੇ ਜਨਾਜ਼ਿਆਂ ਲਈ
ਖਰੀਦੇ ਕੱਫਣ ਵੀ ਵਿਕ ਚੁੱਕੇ ਨੇ
ਤੇ ਹੋਰ ਤੀਜੀ ਕੋਈ ਸੜਕ ਜਾਂਦੀ ਹੈ
ਮੇਰੇ ਪੈਰਾਂ ਚੋਂ ਉਸ ਸ਼ਹਿਰ ਨੂੰ,ਸ਼ਹਿਰ ਜਿਦੀਆਂ ਮੁਲੈਮ ਸੜਕਾਂ ਤੇ, ਜਾ ਕੇ ਕੋਈ ਕਦੇ ਨਹੀਂ ਮੁੜਦਾ
ਮਸਝ ਲੀਤਾ ਹੈ ਜਾਂਦਾ
ਤੇ ਹੋਰ ਚੌਥੀ ਕੋਈ ਸੜਕ ਜਾਂਦੀ ਹੈ
ਮੇਰੇ ਪੈਰਾਂ ਚੋਂ ਉਸ ਸ਼ਹਿਰ ਨੂੰ
ਸ਼ਹਿਰ ਜਿਸ ਦੇ ਕਿ ਕਾਲੇ ਬਾਗਾਂ 'ਚ ਸਿਰਫ ਆਸਾਂ ਦੀ ਪੌਣ ਜਾਵੇ
ਕਦੇ ਕਦੇ ਹਾਂ ਓਸ ਸੂ ਚੋਂ -
ਕੁਝ ਇਸ ਤਰਾਂ ਦੀ ਆਵਾਜ਼ ਆਵੇ
ਓ ਮੀਲ-ਪੱਥਰ ! ਓ ਮੀਲ-ਪੱਥਰ ਆਬਾਦ ਕਰਨੇ ਨੇ ਤੂੰ ਹੀ ਰੱਕੜ ਤੂੰ ਹੀ ਕਰਨੀ ਫਜ਼ਾ ਮੁਅੱਤਰ
ਤੂੰ ਹੀ ਸੇਜ਼ਾਂ ਨੂੰ ਮਾਨਣਾ ਹੈ
ਸੌਂ ਕੇ ਪਹਿਲਾਂ ਤੁੰ ਵੇਖ ਸੱਥਰ !
ਪਰ ਮੈਂ ਛੇਤੀ ਹੀ ਸਮਝ ਜਾਂਦਾ
ਇਹ ਮੇਰੇ ਖਾਬਾਂ ਦਾ ਸ਼ੋਰ ਹੀ ਹੈ
ਜੋ ਲਾ ਰਿਹਾ ਹੈ ਜ਼ਿਹਨ 'ਚ ਚੱਕਰ !ਮੈਂ ਸਮਝਦਾ ਹਾਂ
ਮੈ ਮੀਲ ਪੱਥਰ, ਹਾਂ ਮੀਲ ਪੱਥਰ !
ਮੇਰੇ ਮੱਥੇ ਤੇ ਆਉਣ ਵਾਲੇ,ਇਹ ਲੋਕ ਪੜ ਕੇ ਕਿਹਾ ਕਰਨਗੇ lਇਹ ਉਹ ਵਿਚਾਰੀ ਬਦਬਖਤ ਰੂਹ ਹੈ,ਜਿਹੜੀ ਕਿ ਹਿਰਨਾਂ ਦੇ ਸਿੰਘਾਂ ਉਤੇ
ਉਦਾਸ ਲੰਮਿਆਂ ਨੂੰ ਫੜਨ ਖਾਤਿਰ
ਉਮਰ ਸਾਰੀ ਚੜੀ ਰਹੀ ਏ !
ਇਹ ਉਹ ਹੈ ਜਿਸ ਨੁੰ-
ਕਿ ਹੱਠ ਦੇ ਫੁੱਲਾਂ ਦੀ
ਮਹਿਕ ਪਿਆਰੀ ਬੜੀ ਰਹੀ ਏ
ਇਹ ਉਹ ਹੈ ਜਿਸ ਨੁੰ ਨਿੱਕੀ ਉਮਰੇ
ਉਡਾ ਕੇ ਲੈ ਗਏ ਗਮਾਂ ਦੇ ਝੱਖੜ
ਵਫਾ ਦੇ ਸੂਹੇ ਦੁਮੇਲ ਉੱਤੇ
ਇਹ ਮੀਲ ਪੱਥਰ, ਹੈ ਮੀਲ ਪੱਥਰ !
ਉਹ ਠੀਕ ਹੀ ਤਾਂ ਕਿਹਾ ਕਰਨਗੇ !
ਮੈ ਮੀਲ ਪੱਥਰ, ਹਾਂ ਮੀਲ ਪੱਥਰ !
ਮੈਂ ਲੋਚਦਾ ਹਾਂ, ਕਿ ਇਸ ਚੁਰਾਹੇ ਤੋਂ ਮੈਨੂੰ ਕੋਈ ਉਖਾੜ ਦੇਵੇ
ਤੇ ਮੇਰੇ ਮੱਥੇ ਦੇ ਕਾਲੇ ਅੱਖਰਾਂ ਤੇ
ਕੋਟ ਚੂਨੇ ਦਾ ਚਾੜ ਦੇਵੇ
ਜਾਂ ਅੱਗ ਫੁਰਕਤ ਦੀ ਦਿਨੇਂ ਦੀਵੀ,ਵਿਚ ਚੁਰਾਹੇ ਦੇ ਸਾੜ ਦੇਵੇ
ਮੈਂ ਸੋਚਦਾ ਹਾਂ ਜੇ ਪਿਘਲ ਜਾਵਣ ਇਹ ਬਦਨਸੀਬੀ ਦੇ ਕਾਲੇ ਕੱਕਰ !ਮੈਂ ਸੋਚਦਾ ਹਾਂ ਜੇ ਬਦਲ ਜਾਵਣ
ਮੇਰੀ ਕਿਸਮਤ ਦੇ ਸਭ ਨਿਛੱਤਰ !
ਮੈਂ ਮਨੁੱਖਤਾ ਦੇ ਨਾਮ ਸੁੱਖਾਂਗਾ
ਆਪਣੇ ਗੀਤਾਂ ਦੇ ਸੋਨ-ਛੱਤਰ
ਮੈ ਮੀਲ ਪੱਥਰ, ਹਾਂ ਮੀਲ ਪੱਥਰ !
ਇਹ ਕਾਲੇ ਬਿਰਹੋਂ ਦੇ ਚਾਰ ਅੱਖਰ

ਮੈ
ਮੀਲ ਪੱਥਰ, ਹਾਂ ਮੀਲ
ਪੱਥਰ !